“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ. ਅਵਤਾਰ ਸਿੰਘ ਖੰਡਾ ਦੇ ਕਤਲ ਹੋਣ ਤੋ ਲੈਕੇ ਅੱਜ ਤੱਕ ਇਹ ਕਹਿੰਦਾ ਆ ਰਿਹਾ ਹੈ ਕਿ ਉਸ ਨੂੰ ਪੋਲੋਨੀਅਮ ਨਾਮ ਦੀ ਜਹਿਰ ਦੇ ਕੇ ਇੰਡੀਅਨ ਏਜੰਸੀਆਂ ਨੇ ਮਾਰਿਆ ਹੈ । ਹੁਣ ਜਦੋ ਸੰਸਾਰ ਦੇ ਪ੍ਰਸਿੱਧ ਗਾਰਡੀਅਨ ਪੇਪਰ ਵਿਚ ਇਸ ਜਹਿਰ ਦੇਣ ਸੰਬੰਧੀ ਤੱਥਾਂ ਸਹਿਤ ਰਿਪੋਰਟ ਆ ਚੁੱਕੀ ਹੈ, ਹੁਣ ਇਸ ਸੱਚ ਤੋ ਇੰਡੀਅਨ ਹੁਕਮਰਾਨ ਕੀਤੇ ਗਏ ਕਤਲ ਦੇ ਦੋਸ਼ੀ ਹੋਣ ਤੋ ਕਿਵੇ ਭੱਜ ਸਕਦੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਅਵਤਾਰ ਸਿੰਘ ਖੰਡਾ ਦੇ ਸਾਜਸੀ ਢੰਗ ਨਾਲ ਹੋਏ ਕਤਲ ਦੀ ਗਾਰਡੀਅਨ ਅਖਬਾਰ ਵਿਚ ਪ੍ਰਕਾਸਿਤ ਹੋਈ ਖਬਰ ਦੇ ਹਵਾਲੇ ਨਾਲ ਇੰਡੀਅਨ ਹੁਕਮਰਾਨਾਂ ਤੇ ਏਜੰਸੀਆਂ ਵੱਲੋ ਇਹ ਕੀਤੇ ਗਏ ਕਤਲ ਨੂੰ ਹੋਰ ਪ੍ਰਪੱਕ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਇੰਡੀਆ ਤੇ ਰੂਸ ਦੋਵਾਂ ਮੁਲਕਾਂ ਦੇ ਬਹੁਤ ਡੂੰਘੇ ਸੰਬੰਧ ਹਨ, ਇਹ ਪੋਲੋਨੀਅਮ ਨਾਮ ਦੀ ਜਹਿਰ ਰੂਸ ਤੋ ਮੰਗਵਾਕੇ ਸ. ਅਵਤਾਰ ਸਿੰਘ ਖੰਡਾ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੇ ਅਮਲ ਹੋਏ ਹਨ । ਕਿਉਂਕਿ ਇਸ ਨਾਲ ਇਕਦਮ ਮੌਤ ਨਹੀ ਹੁੰਦੀ, ਬਲਕਿ ਹੌਲੀ-ਹੌਲੀ ਇਨਸਾਨੀ ਸਰੀਰ ਖਤਮ ਹੁੰਦਾ ਹੈ । ਇਸ ਲਈ ਹੁਣ ਇੰਡੀਆ ਦੀ ਰਾਅ, ਆਈ.ਬੀ, ਮਿਲਟਰੀ ਇੰਨਟੈਲੀਜੈਸ ਅਤੇ ਹਕੂਮਤ ਕਰ ਰਹੇ ਮੌਜੂਦਾ ਸਿਆਸਤਦਾਨਾਂ ਉਤੇ ਸਿੱਖ ਕੌਮ ਕਿਸ ਤਰ੍ਹਾਂ ਵਿਸਵਾਸ ਕਰ ਸਕਦੀ ਹੈ ਕਿ ਉਹ ਅਜਿਹੇ ਗੈਰ ਕਾਨੂੰਨੀ ਅਮਲਾਂ ਵਿਚ ਸਾਮਿਲ ਨਹੀ ਹਨ ਅਤੇ ਸਾਨੂੰ ਇਨ੍ਹਾਂ ਕਤਲਾਂ ਦਾ ਇੰਡੀਆਂ ਦੀਆਂ ਅਦਾਲਤਾਂ ਤੇ ਕਾਨੂੰਨ ਵੱਲੋ ਇਨਸਾਫ ਮਿਲੇਗਾ ?